6 ਜੂਨ ਦੇ ਸ਼ਹੀਦੀ ਸਮਾਗਮ ਸੰਬੰਧੀ ਦੇਸ਼ ਵਿਦੇਸ਼ ਦੀਆਂ ਸੰਗਤਾਂ ਵਿੱਚ ਭਾਰੀ ਉਤਸ਼ਾਹ : ਹਰਨਾਮ ਸਿੰਘ ਖ਼ਾਲਸਾ
ਮਹਿਤਾ 30 ਮਈ (ਸੋਨੂੰ ਨਰੂਲਾ/ਮਧੂਸਾਰ ਬਿਊਰੋ)
’84 ਦੇ ਘੱਲੂਘਾਰੇ ਦੀ 33ਵੀਂ ਵਰ੍ਹੇਗੰਢ ਨੂੰ ਸਮਰਪਿਤ ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਦੇ ਹੈੱਡ ਕਵਾਟਰ ਮਹਿਤਾ ਚੌਕ ਵਿਖੇ 6 ਜੂਨ ਨੂੰ ਮਨਾਏ ਜਾ ਰਹੇ ਵਿਸ਼ਾਲ ਸ਼ਹੀਦੀ ਸਮਾਗਮ ਸੰਬੰਧੀ ਦੇਸ਼ ਵਿਦੇਸ਼ ਦੀਆਂ ਸੰਗਤਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਜਿਸ ਨੂੰ ਦੇਖਦਿਆਂ ਸ਼ਹੀਦੀ ਸਮਾਗਮਾਂ ਦੀਆ ਤਿਆਰੀਆਂ ਬੜੇ ਵੱਡੇ ਪੱਧਰ ‘ਤੇ ਕੀਤੀਆਂ ਜਾ ਰਹੀਆਂ ਹਨ।
ਦਮਦਮੀ ਟਕਸਾਲ ਦੇ ਮੁਖੀ ਤੇ ਸੰਤ ਸਮਾਜ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਦੀ ਅਗਵਾਈ ‘ਚ ਚੌਕ ਮਹਿਤਾ ਵਿਖੇ ਬੜੇ ਵੱਡੇ ਪੱਧਰ ‘ਤੇ ਕੀਤੇ ਜਾ ਰਹੇ ਸ਼ਹੀਦੀ ਸਮਾਗਮਾਂ ਦੀਆ ਤਿਆਰੀਆਂ ਨੂੰ ਅੰਤਿਮ ਛੋਹਾਂ ਦੇਣ ਲਈ. ਅੱਜ ਇੱਥੇ ਇੱਕ ਅਹਿਮ ਮੀਟਿੰਗ ਹੋਈ,ਜਿਸ ਵਿੱਚ ਸੰਤਾਂ ਮਹਾਂ ਪੁਰਸ਼ਾਂ, ਇਲਾਕੇ ਦੇ ਪੰਚਾਂ-ਸਰਪੰਚਾਂ,ਵੱਖ ਵੱਖ ਯੂਥ ਕਲੱਬਾਂ ਦੇ ਮੈਂਬਰਾਂ, ਦੇਸ਼ ਵਿਦੇਸ਼ ਵਿੱਚੋਂ ਆਏ ਆਗੂ ਸਿੰਘਾਂ ਅਤੇ ਹੋਰ ਮੋਹਤਬਰ ਵਿਅਕਤੀਆਂ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।ਇਸ ਮੀਟਿੰਗ ਦੌਰਾਨ ਵੱਖ ਵੱਖ ਬੁਲਾਰਿਆਂ ਨੇ ਆਪਣੇ ਆਪ ਵਿਚਾਰ ਰੱਖੇ।ਅਖੀਰ ‘ਚ 6 ਜੂਨ ਮੌਕੇ ਕੀਤੇ ਜਾ ਰਹੇ ਸ਼ਹੀਦੀ ਸਮਾਗਮਾਂ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਸੰਗਤਾਂ ਦੇ ਰਹਿਣ ਸਹਿਣ,ਆਵਾਜਾਈ ਲਈ ਗੱਡਿਆ,ਸੰਗਤਾਂ ਲਈ ਲੰਗਰ, ਮਿੱਠੇ ਤੇ ਠੰਢੇ ਜਲ ਦੀਆ ਛਬੀਲਾਂ,ਹੋਰਡਿੰਗ ਬੋਰਡਾਂ,ਟ੍ਰੈਫਿਕ ਕੰਟਰੋਲ,ਕਿਸੇ ਵੀ ਤਰ੍ਹਾਂ ਦੀ ਮੈਡੀਕਲ ਐਂਮਰਜੈਸ਼ੀ ਲਈ ਐਂਬੂਲੈਂਸਾਂ ਤੇ ਆਈਆਂ ਮੋਟਰ-ਗੱਡੀਆਂ ਦੀ ਪਾਰਕਿੰਗ ਆਦਿ ਦੀਆਂ ਸੇਵਾਵਾਂ ਸੌਂਪਿਆ ਗਈਆਂ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਸ਼ਹੀਦੀ ਸਮਾਗਮ ਸਿੱਖ ਪੰਥ ਵਿੱਚ ਨਵੀਂ ਰੂਹ ਫੂਕਣ ਦਾ ਕਾਰਨ ਬਣੇਗਾ। ਉਹਨਾਂ ਕਿਹਾ ਕਿ ਪੰਥ ਨੂੰ ਦੇਸ਼ ਵਿਦੇਸ਼ ਵਿੱਚ ਕਈ ਚੁਨੌਤੀਆਂ ਦਰਪੇਸ਼ ਹਨ। ਜਿਸ ਦਾ ਹਲ ਸੰਗਤ ਨੂੰ ਰਲ ਮਿਲ ਕੇ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਾਕਾ ਨੀਲਾ ਤਾਰਾ ‘ਚ ਸ਼ਹੀਦ ਹੋਏ ਅਮਰ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਤੇ ਹੋਰ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਯਾਦ ਵਿੱਚ ਕਰਾਏ ਜਾ ਰਹੇ 33ਵਾਂ ਵਿਸ਼ਾਲ ਸ਼ਹੀਦੀ ਸਮਾਗਮ ਪੂਰੇ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਜਾਵੇਗਾ । ਉਹਨਾਂ ਦੱਸਿਆ ਕਿ , ਜਿਸ ਪ੍ਰਤੀ ਦੇਸ਼ ਵਿਦੇਸ਼ ਦੀਆਂ ਸੰਗਤਾਂ ਵਿੱਚ ਭਾਰੀ ਉਤਸ਼ਾਹ ਹੈ।ਉਹਨਾਂ ਦੱਸਿਆ ਕਿ 4 ਅਤੇ 5 ਜੂਨ ਨੂੰ ਕੈਂਸਰ ਦੀ ਬਿਮਾਰੀ ਬਾਰੇ ਫਰੀ ਮੈਡੀਕਲ ਜਾਂਚ ਕੈਪ ਲਾਇਆ ਜਾ ਰਿਹਾ ਹੈ। ਉਹਨਾਂ ਆਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ 1ਜੂਨ ਤੋਂ 5 ਜੂਨ ਨੂੰ ਤੱਕ ਹਰ ਸ਼ਾਮ 4 ਤੋਂ 6 ਵਜੇ ਤਕ ਦੇ ਦੀਵਾਨ ਗੁਰਦੁਆਰਾ ਸਾਹਿਬ ਵਿਖੇ ਸਜਾਏ ਜਾਣਗੇ,ਜਿਸ ਵਿੱਚ ਉੱਘੇ ਰਾਗੀ ਢਾਡੀਆ ਤੋਂ ਇਲਾਵਾ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਸੰਗਤਾਂ ਨੂੰ ਕੀਰਤਨ ਰਾਹੀ ਨਿਹਾਲ ਕਰਨਗੇ। ਉਪਰੰਤ 6 ਜੂਨ ਨੂੰ ਸ਼ਹੀਦੀ ਸਮਾਗਮ ਪੂਰੀ ਚੜ੍ਹਦੀ ਕਲਾ ਨਾਲ ਮਨਾਏ ਜਾ ਰਹੇ ਹਨ ਤੇ ਸੰਗਤਾਂ ਵੱਧ ਚੜ੍ਹ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਇਨ੍ਹਾਂ ਸਮਾਗਮਾਂ ‘ਚ ਹਾਜ਼ਰੀ ਭਰਨ ਦੀ ਅਪੀਲ ਕੀਤੀ।
ਮੀਟਿੰਗ ਬਾਬਾ ਅਜੀਤ ਸਿੰਘ ਤਰਨਾ ਦਲ,ਬਾਬਾ ਗੁਰਭੇਜ ਸਿੰਘ ਖੁਜ਼ਾਲਾ, ਬਾਬਾ ਸੁਖਵੰਤ ਸਿੰਘ ਚੰਨਣਕੇ,ਬਾਬਾ ਗੁਰਮੀਤ ਸਿੰਘ ਬੱਦੋਵਾਲ,ਬਾਬਾ ਸੁਖਾ ਸਿੰਘ ਜੰਡਿਆਲਾ,ਬਾਬਾ ਦਰਸ਼ਨ ਸਿੰਘ ਟਾਹਲਾ ਸਾਹਿਬ, ਕੈ:ਬਲਬੀਰ ਸਿੰਘ ਬਾਠ ਸਾਬਕਾ ਕੈਬਨਿਟ ਮੰਤਰੀ,ਡਾ.ਦਲਬੀਰ ਸਿੰਘ ਵੇਰਕਾ ਹਲਕਾ ਇੰਚਾਰਜ ਅਕਾਲੀ ਦਲ,ਭਾਈ ਪਰਵਿੰਦਰਪਾਲ ਸਿੰਘ ਬੁੱਟਰ,ਐਡਵੋਕੇਟ ਭਗਵੰਤ ਸਿੰਘ ਸਿਆਲਕਾ,ਸਾਬਕਾ ਚੇਅਰਮੈਨ ਤਰਲੋਕ ਸਿੰਘ ਬਾਠ,ਪ੍ਰਿੰ:ਗੁਰਦੀਪ ਸਿੰਘ ਮੰਚ ਸੰਚਾਲਕ, ਮੰਗਲ ਸਿੰਘ ਬਟਾਲਾ,ਡਾ.ਪਰਮਜੀਤ ਸਿੰਘ ਸੰਧੂ,ਜਥੇ:ਰਾਜਬੀਰ ਸਿੰਘ,ਚੇਅਰਮੈਨ ਕੰਵਰਦੀਪ ਸਿੰਘ ਮਾਨ,ਕਸ਼ਮੀਰ ਸਿੰਘ ਕਾਲਾ,ਹਰਜਿੰਦਰ ਸਿੰਘ ਜੱਜ,ਡੀ.ਪੀ.ਗੁਰਦੀਪ ਸਿੰਘ,ਮਾ:ਸੁਖਦੇਵ ਸਿੰਘ ਜਲਾਲ,ਚੇਅਰਮੈਨ ਗੁਰਮੀਤ ਸਿੰਘ,ਚੇਅਰਮੈਨ ਲਖਵਿੰਦਰ ਸਿੰਘ ਰੰਧਾਵਾ, ਗੁਰਲਾਲ ਸਿੰਘ ਲਾਲੀ,ਬਾਬਾ ਸੱਜਣ ਸਿੰਘ ਅਲਗੋਕੋਠੀ,ਬਾਬਾ ਭੁਪਿੰਦਰ ਸਿੰਘ,ਵਿਜੇ ਤਨੇਜਾ,ਅਰਜਿੰਦਰ ਸਿੰਘ ਰਾਜਾ, ਰਮਨਬੀਰ ਸਿੰਘ ਲੱਧਾਮੁੰਡਾ,ਤਰਸੇਮ ਸਿੰਘ ਤਾਹਰਪੁਰ,ਪ੍ਰਧਾਨ ਮਨਜੋਤ ਸਿੰਘ ਮਲਕਨੰਗਲ,ਜਗਦੇਵ ਸਿੰਘ ਉਦੋਨੰਗਲ,ਚੇਅਰਮੈਨ ਪ੍ਰਗਟ ਸਿੰਘ,ਸਵਰਨਜੀਤ ਸਿੰਘ ਕੁਰਾਲੀਆਂ,ਜਥੇ ਕਸ਼ਮੀਰ ਸਿੰਘ ਬਰਿਆਰ, ਹਰਜਿੰਦਰ ਸਿੰਘ ਨੰਗਲੀ,ਮਲਕੀਤ ਸਿੰਘ ਮੱਧਰਾ,ਭਾਈ ਜਰਨੈਲ ਸਿੰਘ, ਅਮਰ ਰਾਵਤ,ਨੰਬਰਦਾਰ ਜਗਤਾਰ ਸਿੰਘ,ਸੁੱਚਾ ਸਿੰਘ ਬੱਲ,ਗੁਰਬਿੰਦਰ ਸਿੰਘ ਪੱਡਾ,ਮਾ:ਜਸਵੰਤ ਸਿੰਘ, ਰਜਿੰਦਰ ਸਿੰਘ ਸ਼ਾਹ,ਹਰਗੋਪਾਲ ਸਿੰਘ,ਕੈਲਾਸ਼ ਸਿੰਘ,ਅਵਤਾਰ ਸਿੰਘ ਆਰੇਵਾਲਾ,ਗੁਰਮੀਤ ਸਿੰਘ ਨੰਗਲੀ,ਹਰਚਰਨ ਸਿੰਘ ਆਦੋਵਾਲੀ,ਸਰਪੰਚ ਨਿਰਮਲ ਸਿੰਘ,ਪ੍ਰਿੰ.ਸ਼ਾਮਲਾਲ,ਮਨਦੀਪ ਸਿੰਘ ਸੋਨਾ,ਜਗਵੀਰ ਸਿੰਘ ਧਰਮਸੋਤ,ਗਗਨਦੀਪ ਸਿੰਘ, ਸਰਪੰਚ ਸਤਨਾਮ ਸਿੰਘ,ਜਸਪਾਲ ਸਿੰਘ ਪੱਡਾ,ਸਾਹਿਬ ਸਿੰਘ ਸਦਾਰੰਗ,ਜਗਤਾਰ ਸਿੰਘ,ਹਰਸ਼ਦੀਪ ਸਿੰਘ,ਅਵਤਾਰ ਸਿੰਘ ਬੁਟਰ,ਡਾ.ਮਨਜੀਤ ਸਿੰਘ, ਕੁਲਵਿੰਦਰ ਸਿੰਘ ਖੱਬੇ, ਸੁਰਜੀਤ ਸਿੰਘ ਧਰਦਿਓ,ਅਜ਼ਮੇਰ ਸਿੰਘ,ਪੰਡਿਤ ਰਾਮ ਸਰੂਪ,ਡਾ.ਜਸਵੰਤ ਸਿੰਘ ਕੋਟਲਾ,ਮਹਿੰਗਾ ਸਿੰਘ ਚੂੰਗ ਅਤੇ ਪ੍ਰੋ: ਸਰਚਾਂਦ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ‘ਚ ਸੰਗਤਾਂ ਹਾਜ਼ਰ ਸਨ।

