ਐਮ. ਪੀ. ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਰਿਲੀਜ਼ ਕੀਤਾ ਹਰਪਾਲਪੁਰ ਕਬੱਡੀ ਮਹਾਂਕੁੰਭ ਦਾ ਪੋਸਟਰ
-ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਹਰਪਾਲਪੁਰ ਨੇ ਮਾਂ ਖੇਡ ਕਬੱਡੀ ਨੂੰ ਪ੍ਰਫੁਲਤ ਕਰਨ ‘ਚ ਪਾਇਆ ਅਹਿਮ ਯੋਗਦਾਨ : ਪ੍ਰੋ. ਚੰਦੂਮਾਜਰਾ
ਪਟਿਆਲਾ, 5 ਮਾਰਚ (ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ 23-24 ਮਾਰਚ 2018 ਨੂੰ ਪਿੰਡ ਹਰਪਾਲਪੁਰ ਵਿਖੇ ਹੋਣ ਵਾਲੇ ਹਰਪਾਲਪੁਰ ਕਬੱਡੀ ਮਹਾਂਕੁੰਭ ਦਾ ਪੋਸਟਰ ਰਿਲੀਜ਼ ਕੀਤਾ।
ਇਹ ਮਹਾਂਕੁੰਭ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਹਰਪਾਲਪੁਰ, ਗ੍ਰਾਮ ਪੰਚਾਇਤ ਹਰਪਾਲਪੁਰ ਤੇ ਕੁਆਪ੍ਰੇਟਿਵ ਸੁਸਾਇਟੀ ਵਲੋਂ ਚੇਅਰਮੈਨ ਹਰਵਿੰਦਰ ਸਿੰਘ ਹਰਪਾਲਪੁਰ ਅਤੇ ਹਰਦੇਵ ਸਿੰਘ ਹਰਪਾਲਪੁਰ ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ। ਮੇਲੇ ਦੀ ਪ੍ਰਧਾਨਗੀ ਹਲਕਾ ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਅਤੇ ਚੇਅਰਮੈਨ ਹਰਵਿੰਦਰ ਸਿੰਘ ਹਰਪਾਲਪੁਰ ਕਰਨਗੇ। ਇਸ ਮੌਕੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਵਲੋਂ ਮਾਂ ਖੇਡ ਕਬੱਡੀ ਨੂੰ ਪ੍ਰਫੁਲਿਤ ਕਰਨ ਵਿਚ ਅਹਿਮ ਯੋਗਦਾਨ ਪਾਇਆ ਗਿਆ ਹੈ। ਹਰਪਾਲਪੁਰ ਕਬੱਡੀ ਮਹਾਂਕੁੰਭ ਵਿਚ ਪੰਜਾਬ ਦੀਆਂ ਜਿਥੇ ਨਾਮਵਰ ਟੀਮਾਂ ਭਾਗ ਲੈ ਰਹੀਆਂ ਹਨ, ਉਥੇ ਰੱਸਾਕਸ਼ੀ, ਕਾਰ ਬੈਕ, ਗੱਤਕਾ ਮੁਕਾਬਲੇ, ਟਰਾਲੀ ਬੈਕ ਮੁਕਾਬਲੇ ਤੋਂ ਇਲਾਵਾ ਪੰਜਾਬ ਤੇ ਹਰਿਆਣਾ ਦੀਆਂ ਕੁੜੀਆਂ ਦਾ ਕਬੱਡੀ ਮੈਚ ਹੋਵੇਗਾ। ਇਸ ਮੌਕੇ ਹਰਵਿੰਦਰ ਸਿੰਘ ਹਰਪਾਲਪੁਰ, ਜਰਨੈਲ ਸਿੰਘ ਕਰਤਾਰਪੁਰ, ਜਗਜੀਤ ਸਿੰਘ ਕੋਹਲੀ, ਜਸਬੀਰ ਬਘੌਰਾ, ਹਰਦੇਵ ਹਰਪਾਲਪੁਰ, ਹਰਫੂਲ ਬੋਸਰ ਅਤੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਹਰਪਾਲਪੁਰ ਤੇ ਅਹੁਦੇਦਾਰ ਤੇ ਮੈਂਬਰ ਵੀ ਹਾਜ਼ਰ ਸਨ।

