ਕਾਂਗਰਸ ਪਾਰਟੀ ਦੇ ਚੋਣ ਮੈਨੀਫਿਸਟੋ ਨਿਰੀ ਝੂਠ ਦੀ ਪੰਡ: ਚਰਨਜੀਤ ਰੱਖੜਾ
– ਪੰਜਾਬ ਵਿੱਚ ਵੀ ਕਾਂਗਰਸ ਨੇ ਝੂਠ ਬੋਲ ਕੇ ਬਣਾਈ ਸੀ ਸਰਕਾਰ: ਸੁਰਜੀਤ ਅਬਲੋਵਾਲ
ਪਟਿਆਲਾ, 5 ਅਪ੍ਰੈਲ (ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੂਬਾਈ ਸੀਨੀਅਰ ਨੇ ਚਰਨਜੀਤ ਸਿੰਘ ਰੱਖੜਾ ਨੇ ਆਖਿਆ ਕਿ ਕਾਂਗਰਸ ਪਾਰਟੀ ਵੱਲੋਂ ਪਿਛਲੇ ਦਿਨੀ ਜਾਰੀ ਕੀਤਾ ਗਿਆ ਚੋਣ ਮੈਨੀਫਿਸਟੋ ਨਿਰੀ ਝੂਠ ਦੀ ਪੰਡ ਹੈ, ਜਿਸ ਵਿੱਚ ਇੱਕ ਵੀ ਸਚਾਈ ਨਹੀਂ ਹੈ ਤੇ ਲੋਕ ਇਸਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਹਨ। ਚਰਨਜੀਤ ਰੱਖੜਾ ਅੱਜ ਇੱਕੇ ਸੀਨੀਅਰ ਅਕਾਲੀ ਨੇਤਾ ਵਿੱਕੀ ਰਵਾਜ਼ ਦੀ ਅਗਵਾਈ ਵਿੱਚ ਪਟਿਆਲਾ ਸ਼ਹਿਰ ਦੀ ਹੋ ਰਹੀ ਇੱਕ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ।
ਚਰਨਜੀਤ ਰੱਖੜਾ ਨੇ ਆਖਿਆ ਕਿ ਕਾਂਗਰਸ ਹਮੇਸ਼ਾ ਹੀ ਝੂਠ ਬੋਲਦੀ ਹੈ, ਜਿਸਦੀ ਪ੍ਰਤਖ ਉਦਾਹਰਣ ਮੌਜੂਦਾ ਪੰਜਾਬ ਦੀ ਸਰਕਾਰ ਹੈ। ਉਨ੍ਹਾਂ ਆਖਿਆ ਕਿ ਕਾਂਗਰਸ ਨੇ ਦੋ ਸਾਲ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਝੂਠੇ ਵਾਅਦੇ ਕਰਕੇ ਸਰਕਾਰ ਬਣਾ ਲਈ ਸੀ ਪਰ ਦੋ ਸਾਲ ਬਾਅਦ ਲੋਕਾਂ ਨੂੰ ਪਤਾ ਚੱਲ ਚੁੱਕਾ ਹੈ ਕਿ ਕਾਂਗਰਸ ਇੱਕ ਵੀ ਵਾਅਦਾ ਪੂਰਾ ਨਹੀਂ ਕਰਦੀ। ਉਨ੍ਹਾਂ ਆਖਿਆ ਕਿ ਪੰਜਾਬ ਕਾਂਗਰਸ ਦੇ ਚੋਣ ਮੈਨੀਫਿਸਟੋ ਵੱਲ ਜੇਕਰ ਨਿੱਗਾ ਮਾਰੀ ਜਾਵੇ ਤਾਂ ਇੱਕ ਵੀ ਵਾਅਦਾ ਅੱਜ ਤੱਕ ਪੂਰਾ ਨਹੀਂ ਹੋਇਆ। ਉਨ੍ਹਾਂ ਆਖਿਆ ਕਿ ਘਰ-ਘਰ ਨੌਕਰੀ ਦੇਣ ਦਾ ਵਾਅਦਾ ਕਾਂਗਰਸ ਨੇ ਕੀਤਾ ਸੀ ਪਰ ਅੱਜ ਤੱਕ ਇੱਕ ਵੀ ਨੌਜਵਾਨ ਨੂੰ ਨੌਕਰੀ ਨਹੀਂ ਮਿਲੀ। ਲੋਕਾਂ ਨੂੰ ਸਿਰਫ ਝੂਠੇ ਭਰੋਸੇ ਤੇ ਡਾਂਗਾਂ ਤੋਂ ਇਲਾਵਾ ਕਾਂਗਰਸ ਸਰਕਾਰ ਨੇ ਹੋਰ ਕੁੱਝ ਨਹੀਂ ਦਿੱਤਾ।
ਉਨ੍ਹਾਂ ਆਖਿਆ ਕਿ ਅਕਾਲੀ ਭਾਜਪਾ ਦੇ ਨਾਲ ਲੋਕ ਹੁਣ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ, ਜਿਸ ਨਾਲ ਪਾਰਟੀ ਦਾ ਦਾਇਰਾ ਬਹੁਤ ਵੱਧ ਚੁੱਕਿਆ ਹੈ, ਇਸ ਲਈ ਲੋਕ ਹੁਣ ਕਾਂਗਰਸ ਦੀ ਪਾਰਟੀ ਦੀ ਪੂਰੀ ਤਰ੍ਹਾਂ ਛੁੱਟੀ ਕਰ ਦੇਣਗੇ। ਲੋਕ ਵੀ ਹੁਣ ਅਕਾਲੀ ਦਲ ਦੀ ਸਰਕਾਰ ਨੂੰ ਦੁਬਾਰਾ ਸੱਤਾ ਵਿੱਚ ਲਿਆਉਣ ਲਈ ਤਿਆਰ ਬਰ ਤਿਆਰ ਹਨ ਤਾਂ ਜੋ ਪੰਜਾਬ ਦਾ ਰੁਕਿਆ ਹੋਇਆ ਵਿਕਾਸ ਮੁੜ ਸ਼ੁਰੂ ਹੋ ਸਕੇ।
ਇਸ ਮੌਕੇ ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ ਨੇ ਆਖਿਆ ਕਿ ਕਾਂਗਰਸ ਨੇ ਕਿਸਾਨਾਂ ਨਾਲ ਵੀ ਵੱਡਾ ਧੋਖਾ ਕੀਤਾ ਹੈ ਅਤੇ ਆਮ ਵਰਗ ਨਾਲ ਵੀ ਵੱਡਾ ਧੋਖਾ ਕੀਤਾ ਹੈ। ਉਨ੍ਹਾਂ ਆਖਿਆ ਕਿ ਕਾਂਗਰਸ ਦਾ ਹੁਣ ਪੰਜਾਬ ਵਿੱਚੋਂ ਚੈਪਟਰ ਕਲੋਜ਼ ਕਰਨ ਦੀ ਲੋੜ ਹੈ। ਇਸ ਮੌਕੇ ਬੰਟੀ ਬਾਬਾ, ਦਰਸ਼ਨ ਬਾਬਾ, ਕਾਲਾ ਕਾਂਤੀ, ਰਜਤ ਕੁਮਾਰ, ਵਿਕਾਸ ਕਿੱਕੀ, ਸ੍ਰੀ ਤਾਰੂ, ਸੋਨੂੰ, ਅਜੈ ਕੋਟਨਾ, ਸੁਮਿਤ ਕੁਮਾਰ ਅਤੇ ਹੋਰ ਵੀ ਨੇਤਾ ਹਾਜਰ ਸਨ।

